ਹੰਗਾਮੀ ਹਾਲਤ ਨਾਲ ਨਿਜਿੱਠਣ ਲਈ ਜਲੰਧਰ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਮੌਕ ਡਰਿੱਲ - ਜਲੰਧਰ ਰੇਲਵੇ ਸਟੇਸ਼ਨ
ਜਲੰਧਰ: ਐੱਸ.ਡੀ.ਆਰ.ਐੱਫ, ਬੰਬ ਡਿਸਪੋਜ਼ਲ ਟੀਮ, ਪੁਲਿਸ ਅਤੇ ਅੱਗ ਬਝਾਊ ਦਸਤੇ ਵੱਲੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਹੰਗਾਮੀ ਸਥਿਤੀ ਨਾਲ ਨਿਜਿੱਠਣ ਲਈ ਮੋਕ ਡਰਿੱਲ ਕੀਤੀ ਗਈ। ਇਸ ਮੌਕੇ ਐੱਸਡੀਆਰਐੱਫ ਦੇ ਸਬ-ਇਨਸਪੈਕਟਰ ਰੁਪੇਸ਼ ਕੁਮਾਰ ਨੇ ਦੱਸਿਆ ਕਿ ਰੇਵਲੇ ਸਟੇਸ਼ਨ 'ਤੇ ਅੱਗ, ਦੁਰਘਟਨਾ ਅਤੇ ਅੱਤਵਾਦੀ ਹਮਲਿਆਂ ਦੇ ਨਾਲ ਨਿਜਿੱਠਣ ਲਈ ਤਿਆਰੀਆਂ ਵੱਜੋਂ ਮੋਕ ਡਰਿੱਲ ਕੀਤੀ ਗਈ ਹੈ।