ਦਿੱਲੀ ਪਰਤਦੇ ਸਮੇਂ ਇਹਨਾਂ ਵਿਧਾਇਕਾਂ ਨੇ ਕੀਤੀ ਹਰੀਸ਼ ਰਾਵਤ ਨਾਲ ਮੁਲਾਕਾਤ - ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਜਦੋਂ ਉਹ ਦਿੱਲੀ ਪਰਤ ਰਹੇ ਹਨ ਤਾਂ ਇਸ ਦੌਰਾਨ ਵਿਧਾਇਕ ਕੁਝ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਕੁਲਦੀਪ ਵੈਦ ਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ਵਨੀ ਸੇਖੜੀ ਨੇ ਕਿਹਾ ਕਿ ਕਾਂਗਰਸ ਵਿਚਾਲੇ ਚੱਲ ਰਿਹਾ ਕਲੇਸ਼ ਜਲਦ ਖ਼ਤਮ ਹੋ ਜਾਵੇਗਾ ਤੇ ਜੋ ਫੈਸਲਾ ਹਾਈਕਮਾਨ ਕਰੇਗੀ ਉਹ ਸਭ ਨੂੰ ਮਨਜੂਰ ਹੋਵੇਗਾ।