ਵਿਧਾਇਕ ਰਮਿੰਦਰ ਆਵਲਾ ਨੇ ਸੁਹੇਲੇਵਾਲਾ ਮਾਈਨਰ ਦਾ ਰੱਖਿਆ ਨੀਂਹ ਪੱਥਰ, ਇਹ ਮਿਲੇਗਾ ਫਾਇਦਾ.. - ਸੁਹੇਲੇ ਵਾਲੇ ਮਾਈਨਰ ਦਾ ਨੀਂਹ ਪੱਥਰ
ਫਾਜ਼ਿਲਕਾ: ਜ਼ਿਲ੍ਹੇ ’ਚ ਹਲਕਾ ਵਿਧਾਇਕ ਰਮਿੰਦਰ ਆਵਲਾ ਵੱਲੋਂ ਜਲਾਲਾਬਾਦ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਸੁਹੇਲੇ ਵਾਲੇ ਮਾਈਨਰ ਦਾ ਨੀਂਹ ਪੱਥਰ ਰੱਖਿਆ ਗਿਆ। ਵਿਧਾਇਕ ਨੇ ਦੱਸਿਆ ਕਿ ਈ ਸੁਹੇਲੇਵਾਲਾ ਮਾਈਨਰ ਤੇਰਾਂ ਪਿੰਡਾਂ ਵਿਚੋਂ ਕੱਢੀ ਜਾਵੇਗੀ ਜਿਸ ਨਾਲ ਨਜ਼ਦੀਕੀ ਪਿੰਡਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਏਗਾ ਅਤੇ 5500 ਏਕੜ ਜ਼ਮੀਨ ਨਹਿਰੀ ਪਾਣੀ ਮਿਲੇਗਾl ਇਸ ਮਾਈਨਰ ਨੂੰ ਬਣਾਉਣ ਲਈ ਪੰਜਾਬ ਸਰਕਾਰ 16 ਕਰੋੜ ਰੁਪਏ ਖਰਚ ਕਰੇਗੀ ਅਤੇ ਜਿਹੜੀ ਜਗ੍ਹਾ ਤੋਂ ਇਹ ਜ਼ਮੀਨ ਨਿਕਲ ਗਈ ਉਨ੍ਹਾਂ ਕਿਸਾਨਾਂ ਨੂੰ ਜ਼ਮੀਨ ਦਾ ਬਣਦਾ ਮੁਆਵਜ਼ਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਸਰਕਾਰ ਦੀਆਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਨ ਤੋਂ ਇਲਾਵਾ ਕਿਸਾਨੀ ਅੰਦੋਲਨ ਦੀ ਹੋਈ ਜਿੱਤ ਲਈ ਲੋਕਾਂ ਨੂੰ ਵਧਾਈ ਦਿੱਤੀ।