ਅੰਮ੍ਰਿਤਸਰ: ਲਾਪਤਾ ਹੋਏ ਨੌਜਵਾਨ ਦੀ ਝਾੜੀਆਂ 'ਚੋਂ ਅੱਧ ਕੱਟੀ ਮਿਲੀ ਲਾਸ਼ - amritsar murder
ਅੰਮ੍ਰਿਤਸਰ: ਪਿੰਡ ਕਮਾਓਂ ਤੋਂ ਕੁਝ ਦਿਨਾਂ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਸੂਏ ਦੇ ਕੰਢੇ ਤੋਂ ਅੱਧ ਕੱਟੀ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਲਾਪਤਾ ਹੋਇਆ ਸੀ, ਜਿਸ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਉਸ ਦੀ ਲਾਸ਼ ਸੂਏ ਦੇ ਕੋਲੋਂ ਝਾੜੀਆਂ ਦੇ ਵਿੱਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦ ਉਹ ਲਾਸ਼ ਦੇ ਕੋਲ ਪਹੁੰਚੇ ਤਾਂ ਉਸ ਦੀਆਂ ਉਂਗਲਾਂ ਕੱਟੀਆਂ ਹੋਈਆਂ ਸਨ ਅਤੇ ਗਰਦਨ ਵੀ ਕੱਟੀ ਸੀ ਤੇ ਬਾਕੀ ਵੀ ਪੂਰੇ ਸਰੀਰ ਦੇ ਉੱਤੇ ਕੱਟ ਦੇ ਨਿਸ਼ਾਨ ਸਨ, ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਇਹ ਕਤਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ।