ਪੰਜਾਬ

punjab

'ਬਹੁਤ ਹੀ ਹੋਣਹਾਰ ਅਤੇ ਸਾਧਾਰਣ ਲੜਕੀ ਹੈ ਹਰਨਾਜ਼'

By

Published : Dec 13, 2021, 4:25 PM IST

Published : Dec 13, 2021, 4:25 PM IST

Updated : Dec 13, 2021, 5:16 PM IST

ਚੰਡੀਗੜ੍ਹ: ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ’ਤੇ ਅੱਜ ਪੂਰੇ ਦੇਸ਼ ਨੂੰ ਬਹੁਤ ਮਾਣ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਹੁਣ ਹਰਨਾਜ਼ ਸੰਧੂ ਦੀ ਇਸ ਜਿੱਤ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਹਰਨਾਜ਼ ਸੰਧੂ ਦੇ ਪਰਿਵਾਰ ’ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਹਰਨਾਜ਼ ਦੇ ਅਧਿਆਪਕਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ। ਹਰਨਾਜ਼ ਨੂੰ ਮਿਮੀਕਰੀ ਸਿਖਾਉਣ ਵਾਲੇ ਅਧਿਆਪਕ ਦਾ ਕਹਿਣਾ ਹੈ ਕਿ ਹਰਨਾਜ਼ ਬਹੁਤ ਹੀ ਮਿਹਨਤੀ ਅਤੇ ਸਾਧਾਰਣ ਲੜਕੀ ਹੈ। ਅੱਜ ਉਸ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ ਸਾਨੂੰ ਉਸ ’ਤੇ ਬਹੁਤ ਹੀ ਮਾਣ ਹੈ।
Last Updated : Dec 13, 2021, 5:16 PM IST

ABOUT THE AUTHOR

...view details