ਨਾਬਾਲਿਗ਼ ਬੇਰੁਜ਼ਗਾਰ ਕਰਦੇ ਸਨ ਇਹ ਕਾਰਾ, ਪੁਲਿਸ ਨੇ ਧਰੇ - stealing motorcycles
ਪਟਿਆਲਾ: ਪਟਿਆਲਾ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵੱਧ ਦੀਆਂ ਹੀ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀ ਪਟਿਆਲਾ ਪੁਲਿਸ ਨੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਨ੍ਹਾਂ 4 ਨੌਜਵਾਨਾਂ ਚੋਂ ਦੋ ਨੌਜਵਾਨ 16 ਸਾਲ ਦੇ ਹਨ ਅਤੇ ਦੋ ਨੌਜਵਾਨ 20 ਸਾਲਾਂ ਦੇ ਹਨ, ਇਨ੍ਹਾਂ ਕੋਲੋਂ ਪੁਲਿਸ ਨੇ 9 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ, ਦੋਸ਼ੀਆਂ ਉਪਰ ਪਹਿਲਾਂ ਵੀ ਪਟਿਆਲਾ ਦੇ ਅਲੱਗ ਅਲੱਗ ਥਾਣਿਆਂ ਵਿੱਚੋਂ ਮਾਮਲੇ ਦਰਜ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਡੀਐਸਪੀ ਮੋਹਿਤ ਮਲਹੋਤਰਾ ਨੇ ਦਿੰਦੇ ਹੋਏ ਦੱਸਿਆ ਕਿ ਇੰਨ੍ਹਾਂ ਦੋਸ਼ੀਆਂ ਉਪਰ ਪਟਿਆਲਾ ਦੇ ਅਲੱਗ ਅਲੱਗ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਹਨ। ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅੱਗੇ ਜਾਂਚ ਜਾਰੀ ਹੈ।