ਖੰਨਾ ਪੁਲਿਸ ਨੇ ਸ਼ਰਾਬ ਦੀ ਜਾਅਲੀ ਫੈਕਟਰੀ ਸਮੇਤ ਕੁਝ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ - fake liquor factory
ਖੰਨਾ: ਹਰਪ੍ਰੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਪੁਲਿਸ ਪਾਰਟੀ ਵੱਲੋ ਲੌਕਡਾਊਨ ਦੌਰਾਨ ਜੀ.ਟੀ.ਰੋਡ 'ਤੇ ਸਥਿਤ ਪਿੰਡ ਕੌੜੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਪਤ ਜਾਣਕਾਰੀ ਮਿਲੀ ਸੀ ਕਿ ਪਿੰਡ ਬਾਹੋਮਾਜਰੇ ਵਿੱਚ ਇੱਕ ਗੋਦਾਮ 'ਚ ਸ਼ਰਾਬ ਦੀ ਜਾਅਲੀ ਫੈਕਟਰੀ ਚੱਲ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਫੈਕਟਰੀ 'ਚ ਛਾਪੇਮਾਰੀ ਕੀਤੀ ਤਾਂ ਜਾਅਲ਼ੀ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਵੀ ਬਰਾਮਦ ਕੀਤਾ ਜਿਨ੍ਹਾਂ ਵਿਚ 2 ਵੱਡੀਆਂ ਤੇ ਬਾਕੀ ਛੋਟੀਆਂ ਮਸ਼ੀਨਾ, ਪੂਰਾ ਡਿਜੀਟਲ ਪਲਾਂਟ ਦਾ ਸਮਾਨ ਨੂੰ ਕਬਜਾ ਵਿੱਚ ਲਿਆ। ਪੁਲਿਸ ਨੇ ਮੌਕੇ 'ਤੇ ਇੱਕ ਇਨੋਵਾ ਗੱਡੀ, ਇੱਕ ਕੈਂਟਰ, ਇੱਕ ਟਰੈਕਟਰ ਟਰਾਲੀ ਤੇ 5,82000/- ਰੁਪਏ ਵੀ ਬਰਾਮਦ ਕੀਤੇ। ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।