ਪ੍ਰਵਾਸੀ ਮਜ਼ਦੂਰਾਂ ਨੇ ਵਾਪਸ ਛੱਤੀਸਗੜ੍ਹ ਭੇਜਣ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ - lockdown
ਅੰਮ੍ਰਿਤਸਰ: ਛੱਤੀਸਗੜ੍ਹ ਨਾਲ ਸਬੰਧਤ ਪ੍ਰਵਾਸੀ ਮਜ਼ਦੂਰਾਂ ਨੇ ਉਨ੍ਹਾਂ ਨੁੰ ਵਾਪਸ ਛੱਤੀਸਗੜ੍ਹ ਭੇਜਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਨ੍ਹਾਂ ਮਜ਼ਦੂਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ 'ਤਾਲਾਬੰਦੀ' ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ 5 ਦਿਨਾਂ ਤੋਂ ਰੇਲਵੇ ਸਟੇਸ਼ਬਨ 'ਤੇ ਭੁੱਖਣ-ਭਾਣੇ ਬੈਠੇ ਹਨ। ਉਨ੍ਹਾਂ ਲਈ ਕੋਈ ਵੀ ਸ਼੍ਰਮਿਕ ਰੇਲ ਗੱਡੀ ਨਹੀਂ ਹੈ, ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਮੰਗ ਕੀਤੀ ਕਿ ੳੇੁਨ੍ਹਾਂ ਨੂੰ ਜਲਦ ਛੱਤੀਸਗੜ੍ਹ ਵਾਪਸ ਭੇਜਿਆ ਜਾਵੇ।