ਚੰਡੀਗੜ੍ਹੀਆਂ ਨੇ ਦੀਵਾਲੀ 'ਤੇ ਦੀਵੇ ਬਾਲ ਕੇ ਦਿੱਤਾ ਕੋਰੋਨਾ ਵਿਰੁੱਧ ਲੜਨ ਦਾ ਸੰਦੇਸ਼ - message of fighting against the corona
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਸ਼ਹਿਰ ਵਿੱਚ ਇਸ ਵਾਰ ਦੀਵਾਲੀ ਨੂੰ ਦੀਵੇ ਬਾਲ ਕੇ ਵੱਖਰੇ ਢੰਗ ਨਾਲ ਮਨਾਇਆ ਜਾ ਰਿਹਾ ਹੈ। ਸੈਕਟਰ 17 ਵਿੱਚ ਦੀਵੇ ਬਾਲ ਕੇ ਕੋਰੋਨਾ ਵਿਰੁੱਧ ਲੜਾਈ ਦਾ ਸੰਦੇਸ਼ ਦੇ ਰਹੀ ਸੰਸਥਾ ਮਿਸ਼ਨ ਦਾ ਅਵੇਕਨਿੰਗ ਦੇ ਮੁਖੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਇਸ ਵਾਰ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਲੋਕ ਕੋਰੋਨਾ ਕਾਰਨ ਕਈ ਤਿਉਹਾਰ ਨਹੀਂ ਮਨਾ ਸਕੇ। ਇਸ ਲਈ ਦੀਵੇ ਬਾਲ ਕੇ ਲੋਕਾਂ ਨੂੰ ਇੱਕ ਸੰਦੇਸ਼ ਤਹਿਤ ਚੌਕਸ ਰਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ ਹੈ। ਸੋ ਸਮਾਜਿਕ ਦੂਰੀ ਬਣਾ ਕੇ ਅਤੇ ਮਾਸਕ ਲਾ ਕੇ ਹੀ ਇਹ ਤਿਉਹਾਰ ਮਨਾਇਆ ਜਾਵੇ।