ਪਿੰਡਾਂ 'ਚੋ ਨਸ਼ੇ ਦੇ ਖ਼ਤਮੇ ਲਈ ਪੁਲਿਸ ਦੀ ਚੌਕੀਦਾਰਾਂ ਨਾਲ ਮੀਟਿੰਗ - drugs
ਮੋਹਾਲੀ: ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ 'ਤੇ ਸਥਿਤ ਥਾਣਾ ਸਦਰ ਮੁਖੀ ਬਲਜੀਤ ਸਿੰਘ ਵਿਰਕ ਵੱਲੋਂ ਚੌਕੀਦਾਰਾਂ ਦੇ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਥਾਣਾ ਸਦਰ 'ਚ ਮੀਟਿੰਗ ਦੇ ਦੌਰਾਨ ਪੁੱਜੇ ਵੱਖ-ਵੱਖ ਪਿੰਡਾਂ ਦੇ ਚੌਕੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਬਲਜੀਤ ਸਿੰਘ ਨੇ ਪਿੰਡਾਂ ਵਿੱਚ ਫੈਲੇ ਨਸ਼ੇ ਦੇ ਜਾਲ ਨੂੰ ਖ਼ਤਮ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਐਸਐਚਓ ਬਲਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਚੌਕੀਦਾਰਾਂ ਨੂੰ ਪਿੰਡਾਂ ਵਿੱਚ ਹੋ ਰਹੀ ਹਰ ਇੱਕ ਗਤੀਵਿਧੀ ਦੀ ਪੂਰੀ ਜਾਣਕਾਰੀ ਰਹਿੰਦੀ ਹੈ। ਅਜਿਹੇ ਵਿੱਚ ਪਿੰਡਾਂ ਵਿੱਚ ਨਸ਼ੇ ਦਾ ਕਾਲ਼ਾ ਕੰਮ-ਕਾਜ ਕਰਨ ਵਾਲੇ ਲੋਕਾਂ ਦੇ ਬਾਰੇ ਚੌਕੀਦਾਰ ਪੁਲਿਸ ਨੂੰ ਗੁਪਤ ਤੌਰ 'ਤੇ ਸੁਚੇਤ ਕਰ ਨਸ਼ੇ ਨੂੰ ਖ਼ਤਮ ਕਰਨ ਵਿੱਚ ਸਹਿਯੋਗ ਕਰ ਸਕਦੇ ਹਨ।