ਜ਼ੀਰਾ ਵਿਖੇ ਮੀਰਾ ਚਲੀ ਸਤਿਗੁਰ ਦੇ ਧਾਮ ਸਾਂਝੀਵਾਲਤਾ ਯਾਤਰਾ ਦਾ ਭਰਵਾ ਸਵਾਗਤ - ਮੀਰਾ ਚਲੀ ਸਤਿਗੁਰ ਦੇ ਧਾਮ
ਫਿਰੋਜ਼ਪੁਰ: ਮੀਰਾ ਬਾਈ ਦੇ ਜਨਮ ਸਥਾਨ ਮੋੜਤਾ ਰਾਜਸਥਾਨ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਜੀ ਦੇ ਤਪ ਸਥਾਨ ਚੱਕ ਹਕੀਮ ਤਕ ਜਾਣ ਵਾਲੀ ਯਾਤਰਾ ਜ਼ੀਰਾ ਪਹੁੰਚੀ। ਮੀਰਾ ਚਲੀ ਸਤਿਗੁਰ ਦੇ ਧਾਮ ਸਾਂਝੀਵਾਲਤਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ੀਰਾ ਸ਼ਹਿਰ ਦੇ ਬਾਜ਼ਾਰਾਂ ਤੋਂ ਹੁੰਦੀ ਹੋਈ ਇਹ ਯਾਤਰਾ ਸਵਾਮੀ ਸ਼ੰਕਰਾਪੁਰੀ ਜੀ ਦੇ ਆਸ਼ਰਮ ਵਿੱਚ ਪਹੁੰਚੀ ਜਿੱਥੇ ਆਸ਼ਰਮ ਦੇ ਮਹੰਤ ਮਹਾਂਮੰਡਲੇਸ਼ਵਰ ਸਵਾਮੀ ਕਮਲਪੁਰੀ ਜੀ ਨੇ ਯਾਤਰਾ ਦੇ ਪ੍ਰਬੰਧਕਾਂ ਦਾ ਸਨਮਾਨ ਕੀਤਾ। ਇਸ ਮੌਕੇ ਸਵਾਮੀ ਕਮਲਪੁਰੀ ਜੀ ਅਤੇ ਯਾਤਰਾ ਦੇ ਪ੍ਰਬੰਧਕ ਗੁਰਚਰਨ ਸਿੰਘ ਮੋਖਾ ਨੇ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਸਾਂਝੀਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਸਿਰਫ਼ ਸੰਤ ਲੋਕ ਹੀ ਕਰ ਸਕਦੇ ਹਨ ਮੀਰਾਬਾਈ ਨੇ ਵੀ ਇਹ ਸੰਦੇਸ਼ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੇ ਜਨਮ ਸਥਾਨ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਇਸੇ ਸੰਦੇਸ਼ ਨੂੰ ਫੈਲਾਉਂਦੀ ਹੋਈ ਫਗਵਾੜਾ ਵਿਖੇ ਜਾ ਕੇ ਸਮਾਪਤ ਹੋਵੇਗੀ।