ਚੰਡੀਗੜ੍ਹ: ਨਕਾਬਪੋਸ਼ ਲੁਟੇਰੇ ਨੇ ਏਟੀਐੱਮ 'ਚੋਂ ਲੁੱਟੇ 7.50 ਲੱਖ - ਆਈਟੀ ਪਾਰਕ ਚੰਡੀਗੜ੍ਹ
ਚੰਡੀਗੜ੍ਹ: ਆਈਟੀ ਪਾਰਕ ਥਾਣੇ ਦੇ ਅਧੀਨ ਯੂਨੀਅਨ ਬੈਂਕ ਆਫ ਇੰਡੀਆ ਦੇ ਏਟੀਐੱਮ ਦੇ ਵਿੱਚੋਂ 7.50 ਲੱਖ ਰੁਪਏ ਲੁੱਟੇ ਗਏ ਹਨ। ਵਾਰਦਾਤ ਬੀਤੇ ਦਿਨ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਮੌਕੇ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ, ਜਿਸ ਦੇ ਵਿੱਚ ਨਕਾਬਪੋਸ਼ ਵਿਅਕਤੀ ਏਟੀਐੱਮ ਬੂਥ ਦੇ ਵਿੱਚ ਦਾਖਲ ਹੁੰਦਾ ਨਜ਼ਰ ਆ ਰਿਹਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।