ਦਿਨ ਦਿਹਾੜੇ ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਸਕੈਟਰ 27 'ਚੋਂ ਇੱਕ ਦੁਕਾਨ ਤੋਂ ਲੁੱਟੇ ਤਿੰਨ ਲੱਖ ਰੁਪਏ - ਚੰਡੀਗੜ੍ਹ
ਚੰਡੀਗੜ੍ਹ: ਸ਼ਹਿਰ ਲੁੱਟਾਂ ਖੋਹਾਂ ਦਾ ਅਖਾੜਾ ਬਣ ਗਿਆ ਜਾਪਦਾ ਹੈ। 27 ਜੁਲਾਈ ਨੂੰ ਸਕੈਟਰ 27 ਵਿੱਚ ਵੈਸਟਰਨ ਯੂਨੀਅਨ ਵਿੱਚੋਂ ਤਿੰਨ ਨਕਾਬਪੋਸ਼ਾਂ ਵਿਅਕਤੀ ਪਿਸਤੌਲ ਦੀ ਨੋਕ 'ਤੇ 3 ਲੱਖ ਰੁਲਏ ਲੁੱਟ ਕੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰਾਂ ਨੂੰ ਫੜ੍ਹ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਸੀਸੀਟੀਵੀ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।