ਪੰਜਾਬ ਦੇ ਖਜ਼ਾਨਾ ਮੰਤਰੀ ਨੇ ਮੁਕਤਸਰ ਸ਼ਿਵ ਧਾਮ ਲਈ ਭੇਜਿਆ ਪੰਜ ਲੱਖ ਦਾ ਚੈੱਕ - Mukatsar shiv dham
ਸ੍ਰੀ ਮੁਕਤਸਰ ਸਾਹਿਬ:ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਮੁਕਤਸਰ ਵਿੱਚ ਬਣ ਰਹੇ (Mukatsar shiv dham) ਸ਼ਿਵ ਧਾਮ (Manpreet Badal sent cheque for Mukatsar temple) ਲਈ ਪੰਜ ਲੱਖ ਰਾਸ਼ੀ ਦਾ ਚੈੱਕ ਭੇਜਿਆ ਹੈ। ਉਨ੍ਹਾਂ ਵੱਲੋਂ ਇਹ ਚੈੱਕ ਕਾਂਗਰਸੀ ਆਗੂ ਜਸਜੀਤ ਸਿੰਘ ਹਨੀ ਫੱਤਣਵਾਲਾ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ (Fattanwala gives cheque to council president) ਤੇਰੀਆ ਨੂੰ ਸੌਂਪ ਦਿੱਤਾ ਗਿਆ। ਪ੍ਰਧਾਨ ਨੇ ਇਸ ਲਈ ਸਰਕਾਰ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਖੇਤਰ ਦਾ ਪੂਰਾ ਧਿਆਨ ਰੱਖਦੇ ਹਨ ਤੇ ਵਿਕਾਸ ਕਾਰਜਾਂ ਵਿੱਚ ਮਦਦ ਦਿੰਦੇ ਰਹਿੰਦੇ ਹਨ। ਉਨ੍ਹਾਂ ਫੱਤਣਵਾਲਾ ਅਤੇ ਵਿੱਤ ਮੰਤਰੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰ ਸਮਰਥਕ ਅਤੇ ਕਾਂਗਰਸੀ ਆਗੂ ਵੀ ਮੌਜੂਦ ਰਹੇ। ਫੱਤਣਵਾਲਾ ਨੇ ਭਵਿੱਖ ਵਿੱਚ ਵੀ ਮਦਦ ਦਾ ਭਰੋਸਾ ਦਿਵਾਇਆ।