ਪੰਜਾਬ

punjab

By

Published : Nov 7, 2020, 10:52 PM IST

ETV Bharat / videos

ਜਲੰਧਰ ਦੀ ਪਰੌਂਠਿਆਂ ਵਾਲੀ ਬੇਬੇ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ

ਜਲੰਧਰ: ਸੋਸ਼ਲ ਮੀਡੀਆ 'ਤੇ 70 ਵਰ੍ਹਿਆਂ ਦੀ ਪਰੌਂਠਿਆਂ ਵਾਲੀ ਬੇਬੇ ਖੂਬ ਵਾਇਰਲ ਹੋ ਰਹੀ ਹੈ। ਸ਼ਹਿਰ ਦੀ ਕਮਲੇਸ਼ ਕੁਮਾਰੀ ਜੋ ਸੜਕ ਦੇ ਕੰਢੇ ਬੈਠ ਕੇ ਰਾਤ ਨੂੰ ਪਰੌਂਠੇ ਬਣਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਬੇਬੇ ਦੀ ਹਾਲਤ ਨੂੰ ਵੇਖ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੇਬੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਬੇਬੇ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ।ਇਸ ਮੌਕੇ ਮਨੀਸ਼ ਗੁਲਾਟੀ ਨੇ ਪ੍ਰਸ਼ਾਸਨ ਨੂੰ ਬੇਬੇ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵੀ ਹੁਕਮ ਦਿੱਤੇ ਹਨ।

ABOUT THE AUTHOR

...view details