ਜਲੰਧਰ ਪਹੁੰਚੀ ਮਨੀਸ਼ਾ ਗੁਲਾਟੀ ਨੇ ਕੀਤੀ ਕੰਮਕਾਜ਼ੀ ਔਰਤਾਂ ਨਾਲ ਮੁਲਾਕਾਤ - ਮਨੀਸ਼ਾ ਗੁਲਾਟੀ ਨੇ ਕੀਤੀ ਕੰਮਕਾਜ਼ੀ ਔਰਤਾਂ ਨਾਲ ਮੁਲਾਕਾਤ
ਜਲੰਧਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕੰਮਕਾਜੀ ਪੜ੍ਹੀਆਂ ਲਿਖੀਆਂ ਲੋੜਵੰਦ ਮਹਿਲਾਵਾਂ ਜੋ ਕਿ ਆਪਣਾ ਪਰਿਵਾਰ ਪਾਲਣ ਵਾਸਤੇ ਕੋਈ ਚਾਹ ਪਰੌਂਠੇ ਦੀ ਰੇਹੜੀ ਲਗਾ ਰਹੀਆਂ ਹਨ ਅਤੇ ਕੋਈ ਸਕੂਟਰ ਡਰਾਈਵਰ ਦਾ ਕੰਮ ਕਰ ਰਹੀਆਂ ਔਰਤਾਂ ਦੇ ਨਾਲ ਮੁਲਾਕਾਤ ਕੀਤੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਇਨ੍ਹਾਂ ਮਹਿਲਾਵਾਂ ਦੀ ਹਰ ਸੰਭਵ ਮਦਦ ਕਰਨਗੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਨੂੰ ਸਿਫਾਰਿਸ਼ ਕਰਨਗੇ ਕਿ ਇਨ੍ਹਾਂ ਕੰਮਕਾਜੀ ਮਹਿਲਾਵਾਂ ਨੂੰ ਰੇਹੜੀ ਦੀ ਥਾਂ ਇੱਕ ਪਰਮਾਨੈੱਟ ਬੂਥ ਅਲਾਟ ਕੀਤੇ ਜਾਣ।