ਮਾਲਗੱਡੀ ਰੁਕਵਾਉਣਾ ਕੈਪਟਨ ਤੇ ਕੇਂਦਰ ਦੀ ਰਲਵੀਂ ਸ਼ਰਾਰਤ: ਮਜੀਠੀਆ - ਮਾਲਗੱਡੀ ਰੁਕਵਾਉਣਾ ਕੈਪਟਨ ਤੇ ਕੇਂਦਰ ਦੀ ਰਲਵੀਂ ਸ਼ਰਾਰਤ
ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਸਰਕਾਰ ਉੱਤੇ ਜਾਣਬੁੱਝ ਕੇ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਅਤੇ ਸਾਡੇ ਵਾਰੀ ਮਾਇਕ ਵੀ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਲਿਆਂਦੇ ਗਏ ਬਿੱਲਾਂ ਵਿੱਚ ਐਮ.ਐੱਸ.ਪੀ ਦਾ ਸਹੀ ਜ਼ਿਕਰ ਨਹੀਂ ਕੀਤਾ ਗਿਆ। ਪਹਿਲੀ ਗੱਲ ਕੋਈ ਧੱਕੇ ਨਾਲ ਕਿਸਾਨਾਂ ਤੋਂ ਫ਼ਸਲ ਨਹੀਂ ਖ਼ਰੀਦ ਸਕਦਾ, ਜੇ ਕਿਸਾਨ ਦੀ ਮਰਜ਼ੀ ਨਾਲ ਖਰੀਦੇਗਾ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਐਮ.ਐਸ.ਪੀ ਉੱਤੇ ਹੀ ਖਰੀਦੇ।