ਮਜੀਠਾ ਪੁਲਿਸ ਨੇ ਗਾਵਾਂ ਨਾਲ ਭਰੇ ਟਰੱਕ ਸਣੇ ਇੱਕ ਮੁਲਜ਼ਮ ਕੀਤਾ ਕਾਬੂ - arrested an accused
ਅੰਮ੍ਰਿਤਸਰ: ਮਜੀਠਾ ਸ਼ਹਿਰ ਵਿਖੇ ਪੁਲਿਸ ਵੱਲੋਂ ਗਾਵਾਂ ਅਤੇ ਵੱਛਿਆਂ ਨਾਲ ਭਰੇ ਟਰੱਕ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਿਸ ’ਤੇ ਮਾਮਲਾ ਦਰਜ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਥੇ ਹੀ ਇਸ ਸਬੰਧ ਵਿੱਚ ਸ਼ਿਵ ਸੈਨਾ ਆਗੂ ਨੇ ਥਾਣਾ ਮਜੀਠਾ ਪੁਲਿਸ ਦੀ ਕਾਰਵਾਈ ’ਤੇ ਸਵਾਲ ਖੜੇ ਕਰਦੇ ਕਿਹਾ ਕਿ ਪੁਲਿਸ ਨੇ ਵੱਧ ਮਾਤਰਾ ਵਿੱਚ ਗਾਵਾਂ ਬਰਾਮਦ ਕੀਤੀਆਂ ਹਨ ਜੋ ਸਾਨੂੰ ਦੱਸਿਆ ਨਹੀਂ ਜਾ ਰਿਹਾ ਹੈ। ਉਥੇ ਹੀ ਪੁਲਿਸ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ 4 ਗਾਵਾਂ ਬਰਾਮਦ ਕੀਤੀਆਂ ਹਨ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਤੋਂ ਪੁੱਛਗਿੱਛ ਜਾਰੀ ਹੈ।