ਲੁਧਿਆਣਾ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ 2 ਮੁਲਜ਼ਮ ਕੀਤੇ ਕਾਬੂ
ਲੁਧਿਆਣਾ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ 2 ਮੈਂਬਰ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਆਰੋਪੀਆਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ, ਇੱਕ ਏਅਰ ਗੰਨ, 47 ਏਅਰਗੰਨ ਦੀਆਂ ਗੋਲੀਆਂ, ਇੱਕ ਕਿਰਚ, 12 ਜਾਅਲੀ ਚਾਂਬੀਆਂ, ਇੱਕ ਪੇਚਕਸ, ਇਕ ਲੇਡੀਜ਼ ਪਰਸ ਅਤੇ ਪੰਜ ਹਜ਼ਾਰ ਦੀ ਨਕਦੀ ਬਰਾਮਦ ਹੋਈ ਹੈ, ਆਰੋਪੀਆਂ ਦੀ ਪਹਿਚਾਣ ਅਮਿਤ ਕੁਮਾਰ ਨਿਵਾਸੀ ਫਿਲੌਰ ਅਤੇ ਅਜੇ ਕੁਮਾਰ ਦੇ ਜ਼ਿਲ੍ਹਾ ਜਲੰਧਰ ਰੂਪ ਵਿਚ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨਾਂ ਆਰੋਪੀਆਂ ਨੇ ਇੱਕ ਵਿਅਕਤੀ ਦਾ ਪਰਸ ਖੋਹਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਨਾਂ ਆਰੋਪੀਆਂ ਨੂੰ ਕਾਬੂ ਕੀਤਾ ਗਿਆ। ਫੜੇ ਗਏ ਆਰੋਪੀਆਂ ਵਿੱਚੋਂ ਇੱਕ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲੀਸ ਹੁਣ ਇਨ੍ਹਾਂ ਤੋਂ ਅੱਗੇ ਦੀ ਪੁੱਛਗਿੱਛ ਚ ਜੁੱਟ ਗਈ ਹੈ ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।