LPU ਦੀ ਵਿਦਿਆਰਥਣ ਨੀਤੂ ਨੇ ਕੋਰੋਨਾ ਨੂੰ ਦਿੱਤੀ ਮਾਤ, ਹੋਈ ਘਰ ਵਾਪਸੀ - CORONA VIRUS
ਕਪੂਰਥਲਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੀ ਕੋਰੋਨਾ ਪੀੜਿਤ ਵਿਦਿਆਰਥਣ ਨੇ ਕੋਰੋਨਾ ਦੀ ਜੰਗ ਜਿੱਤ ਲਈ ਹੈ। ਦੱਸ ਦਈਏ, ਉਸ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਨੂੰ ਮਾਤ ਦੇਣ ਵਾਲੀ ਨੀਤੂ ਦੀ ਸਿਵਲ ਹਸਪਤਾਲ ਦੇ ਸਟਾਫ਼ ਨੇ ਤਾੜੀਆਂ ਵਜਾ ਕੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਰਾਣਾ ਗੁਰਜੀਤ ਸਿੰਘ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਵਿੱਚ ਕੋਰੋਨਾ ਦੀ ਕੋਈ ਵੀ ਮਾਮਲਾ ਨਹੀਂ ਹੈ।