'ਨੀਟੂ ਸ਼ਟਰਾਂ ਵਾਲਾ ਅਤੇ ਭਗਵੰਤ ਮਾਨ 'ਚ ਕੋਈ ਫ਼ਰਕ ਨਹੀਂ'
ਅੰਮ੍ਰਿਤਸਰ: ਲੋਕ ਕਾਂਗਰਸ ਪਾਰਟੀ ਦੇ ਆਗੂ ਸੰਦੀਪ ਗੋਰਸੀ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਸੀਐਮ ਦਾ ਚਿਹਰਾ ਐਲਾਨਣ 'ਤੇ ਨਿਸ਼ਾਨਾ ਸਾਧਿਆ। ਸੰਦੀਪ ਗੋਰਸੀ ਨੇ ਕਿਹਾ ਕਿ ਨੀਟੂ ਸ਼ਟਰਾਂ ਵਾਲਾ ਅਤੇ ਭਗਵੰਤ ਮਾਨ 'ਚ ਕੋਈ ਫ਼ਰਕ ਨਹੀਂ ਦੋਵੇਂ ਇੱਕੋ ਜਿਹੇ ਕਲਾਕਾਰ ਹਨ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵਰਗੇ ਲੋਕ ਜਿਹੜੇ ਚੁਟਕਲੇ ਅਤੇ ਭੱਦੀ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਨੂੰ ਬਹੁਤ ਹੀ ਸੂਝਵਾਨ ਤੇ ਦੂਰਦਰਸ਼ਤਾ ਵਾਲੇ ਲੀਡਰਾਂ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਪੰਜਾਬੀਆਂ ਨਾਲ ਬਹੁਤ ਹੀ ਭੱਦਾ ਮਜ਼ਾਕ ਕੀਤਾ ਹੈ, ਜਿਹੜਾ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਘੋਸ਼ਿਤ ਕੀਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਇਕ ਮੁਹਿੰਮ ਸ਼ੁਰੂ ਕੀਤੀ ਸੀ ਮਿਸ ਕਾਲ ਤੇ ਪੰਜਾਬ ਦਾ ਸੀਐਮ ਕੌਣ ਬਣੇ ਇਸਦੇ ਬਾਰੇ ਦੱਸੋ ਕਿਹਾ ਕਿੰਨੇ ਵੇਖਿਆ ਸੀ ਮਿਸ ਕਾਲਾਂ ਕਿਹਾ ਏਥੇ ਇੱਕ ਕੇਜਰੀਵਾਲ ਨੂੰ ਡਰਾਮਾ ਕੀਤਾ ਗਿਆ ਸੀ। ਸੰਦੀਪ ਗੋਰਸੀ ਨੇ ਕਿਹਾ ਕਿ ਕੇਜਰੀਵਾਲ ਇੱਕ ਵਪਾਰੀ ਹੈ ਤੇ ਉਸ ਨੂੰ ਆਪਣੇ ਪ੍ਰੋਡਕਟ ਬੜੀ ਚੰਗੀ ਤਰ੍ਹਾਂ ਵੇਚਣੇ ਆਉਂਦੇ ਹਨ।