ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸਜਗ ਹੋਣ ਦੀ ਲੋੜ: ਮਨੀਸ਼ਾ ਗੁਲਾਟੀ - ਮਹਿਲਾ ਕਮਿਸ਼ਨ ਵੱਲੋਂ ਜਾਗਰੂਕਤਾ ਕੈਪ
ਅੰਮ੍ਰਿਤਸਰ: ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਪੁਲਿਸ ਲਾਈਨ ਵਿਖੇ ਦੋ ਰੋਜ਼ਾ ਔਰਤਾਂ ਦੇ ਘਰੇਲੂ ਝਗੜਿਆਂ ਸਬੰਧੀ ਲਗਾਈ ਗਈ ਲੋਕ ਅਦਾਲਤ ਦੇ ਪਹਿਲੇ ਦਿਨ 21 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਅਤੇ 10 ਹੋਰ ਆਏ ਨਵੇ ਕੇਸਾਂ ਦੀ ਸੁਣਵਾਈ ਕੀਤੀ। ਮਨੀਸ਼ਾ ਗੁਲਾਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਲਗਾਈ ਗਈ ਲੋਕ ਅਦਾਲਤ ਵਿੱਚ ਪਤੀ-ਪਤਨੀ ਦੇ ਝਗੜਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਸੁਲਝਾਇਆ ਗਿਆ ਅਤੇ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਗੁਲਾਟੀ ਨੇ ਕਿਹਾ ਕਿ ਕੋਵਿਡ-19 ਦੋਰਾਨ ਇਸ ਸਮੇਂ ਮਹਿਲਾ ਕਮਿਸ਼ਨ ਕੋਲ 30 ਹਜ਼ਾਰ ਤੋ ਵੱਧ ਪੈਂਡਿੰਗ ਕੇਸ ਪਏ ਹੋਏ ਹਨ ਅਤੇ ਇੰਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੜੀਆਂ ਲਿਖੀਆਂ ਔਰਤਾਂ ਨੂੰ ਵੀ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਣਕਾਰੀ ਨਹੀ ਹੈ, ਇਸ ਲਈ ਮਹਿਲਾ ਕਮਿਸ਼ਨ ਵਲੋ ਜਾਗਰੂਕਤਾ ਕੈਪ ਲਗਾ ਕੇ ਅੋਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।