ਲੌਕਡਾਊਨ ਦੌਰਾਨ ਇੱਕਾ-ਦੁੱਕਾ ਸਵਾਰੀਆਂ ਨਾਲ ਚੱਲੀਆਂ ਸਰਕਾਰੀ ਬੱਸਾਂ - ਕੋਰੋਨਾ ਮਰੀਜ਼ਾਂ
ਤਲਵੰਡੀ ਸਾਬੋ: ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਲਾਗੂ ਸ਼ਨੀਵਾਰ ਅਤੇ ਐਤਵਾਰ ਦੇ ਲੌਕਡਾਊਨ ਕਰਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਆਪਣੀਆਂ ਬੱਸਾਂ ਸੜਕਾਂ 'ਤੇ ਨਹੀਂ ਉਤਾਰੀਆਂ। ਉੱਥੇ ਹੀ ਸਰਕਾਰੀ ਬੱਸਾਂ ਵੀ ਬਹੁਤ ਘੱਟ ਹੀ ਸੜਕਾਂ 'ਤੇ ਨਜ਼ਰ ਆਈਆਂ। ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੋਂ ਕੁਝ ਕੁ ਹੀ ਬੱਸਾਂ ਆਪਣੇ ਰੂਟਾਂ 'ਤੇ ਚੱਲੀਆਂ। ਬੱਸ ਦੇ ਕੰਡਕਟਰ ਅਨੁਸਾਰ ਉਹ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਸਾਂ ਚਲਾ ਰਹੇ ਹਨ ਅਤੇ ਸਵਾਰੀਆਂ ਬੈਠਾਉਣ ਮੌਕੇ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਵਾਰੀਆਂ ਨੂੰ ਮੂੰਹ ਢੱਕ ਕੇ ਬੈਠਣ ਲਈ ਵੀ ਪ੍ਰੇਰਿਤ ਕਰ ਰਹੇ ਹਨ।