ਅੰਮ੍ਰਿਤਸਰ 'ਚ ਕਈ ਥਾਂ 'ਤੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ - ਕਰਫਿਊ
ਅੰਮ੍ਰਿਤਸਰ : ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਬੰਦ ਪਏ ਸ਼ਰਾਬ ਠੇਕੇ ਖੁਲ੍ਹਣੇ ਸ਼ੁਰੂ ਹੋ ਚੁੱਕੇ ਹਨ। ਇਸੇ ਦੌਰਾਨ ਅੰਮ੍ਰਿਤਸਰ ਵਿੱਚ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਦੇਖੇ ਗਏ। ਸਵੇਰ 7 ਤੋਂ 3 ਵਜੇ ਤੱਕ ਠੇਕੇ ਖੋਲ੍ਹਣ ਦੀ ਅਗਿਆ ਸਰਕਾਰ ਵੱਲੋਂ ਦਿੱਤੀ ਗਈ ਹੈ। ਇਸ ਮੌਕੇ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਪੁਰਾਣੀ ਦਰਾਂ 'ਤੇ ਹੀ ਸ਼ਰਾਬ ਵੀ ਵਿਕਰੀ ਕੀਤੀ ਜਾ ਰਹੀ ਹੈ।