ਹੁਸ਼ਿਆਰਪੁਰ ’ਚ ਸ਼ਰਾਬ ਦੇ ਠੇਕਿਆਂ ਲਈ ਨਹੀਂ ਕੋਈ ਕਰਫਿਊ ? - ਵਿਕ ਰਹੀ ਹੈ ਸ਼ਰਾਬ
ਹੁਸ਼ਿਆਰਪੁਰ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸਦੇ ਚੱਲਦੇ ਸਰਕਾਰ ਨੇ ਸਖਤਾਈ ਕੀਤੀ ਹੋਈ ਹੈ। ਪਰ ਉਥੇ ਹੀ ਹੁਸ਼ਿਆਰਪੁਰ ’ਚ ਜ਼ਿਲ੍ਹਾਂ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸ਼ਹਿਰ ’ਚ ਕਰਫਿਊ ਦੌਰਾਨ ਠੇਕਿਆਂ ’ਤੇ ਸ਼ਰਾਬ ਵਿਕ ਰਹੀ ਹੈ ਤੇ ਲੋਕ ਚੋਰ ਮੋਰੀ ਰਾਹੀ ਸ਼ਰਾਬ ਲੈ ਕੇ ਜਾ ਰਹੇ ਹਨ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਂਚ ਕਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।