ਜਾਣੋ New International Public Nursery ਦੀ ਕੀ ਹੈ ਖ਼ਾਸੀਅਤ... - ਬਾਹਰਲੇ ਸੂਬਿਆਂ
ਮਲੇਰਕੋਟਲਾ: ਦੁਨੀਆਂ ਭਰ ਵਿੱਚ ਵਿਸ਼ਵ ਵਾਤਾਵਰਣ ਦਿਵਸ (World Environment Day) ਮਨਾਇਆ ਜਾ ਰਿਹਾ ਹੈ। ਜੇਕਰ ਗੱਲ ਕਰੀਏ ਮਲੇਰਕੋਟਲਾ ਸ਼ਹਿਰ ਦੀ ਤਾਂ ਮਲੇਰਕੋਟਲਾ ਸ਼ਹਿਰ ’ਚ ਬਹੁਤ ਸਾਰੀਆਂ ਅਜਿਹੀਆਂ ਨਰਸਰੀਆਂ ਹਨ ਜਿਹਨਾਂ ਦੇ ਵਿੱਚ ਇੱਕ ਤੋਂ ਇੱਕ ਮਹਿੰਗੇ ਤੋਂ ਮਹਿੰਗਾ ਬੂਟੇ ਵਿਕਦੇ ਹਨ। ਇਥੇ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਵੀ ਆ ਕੇ ਇੱਥੋਂ ਖਰੀਦਦਾਰੀ ਕਰਦੇ ਹਨ। ਇਸ ਮੌਕੇ ਵਾਤਾਵਰਣ ਪ੍ਰੇਮੀ ਮਹੰਤ ਹਰਪਾਲ ਦਾਸ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਦਿਨ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਣੇ ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣਗੇ ਤੇ ਵਾਤਾਵਰਨ ਨੂੰ ਪਲੀਤ ਨਹੀਂ ਹੋਣ ਦੇਣਗੇ ਅਤੇ ਆਪਣੇ ਆਲੇ ਦੁਆਲੇ ਬੂਟੇ ਲਗਾਉਂਦੇ ਰਹਿਣਗੇ। ਉਥੇ ਹੀ ਇਸ ਮੌਕੇ ਇਸ ਨਰਸਰੀ ਦੇ ਮਾਲਕ ਹਾਜੀ ਬਿੱਟੂ ਨੇ ਦੱਸਿਆ ਕਿ ਉਹ ਤਿੰਨ ਪੀੜ੍ਹੀਆਂ ਤੋਂ ਇਹ ਕੰਮ ਕਰਦੇ ਆਰ ਨੇ ਅਤੇ ਉਨ੍ਹਾਂ ਕੋਲੋਂ ਬਹੁਤ ਦੂਰੋਂ-ਦੂਰੋਂ ਲੋਕ ਬੂਟੇ ਖਰੀਦਣ ਆਉਂਦੇ ਹਨ।