ਕਰੋੜਾਂ ਦਾ ਕਾਰੋਬਾਰ ਛੱਡ ਲੋਕਾਂ ਲਈ ਸ਼ੁਰੂ ਕੀਤੀ ਮੁਫ਼ਤ ਲੰਗਰ ਸੇਵਾ - ਬਠਿੰਡਾ
ਬਠਿੰਡਾ: ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕੁਝ ਅਜਿਹੇ ਇਨਸਾਨ ਵੀ ਹਨ, ਜੋ ਦੂਜਿਆਂ ਦੇ ਦੁੱਖ ਤਕਲੀਫ਼ ਨੂੰ ਆਪਣਾ ਸਮਝਦੇ ਹਨ। ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਦੇ ਰਹਿਣ ਵਾਲੇ ਕਾਰੋਬਾਰੀ ਸੁਬੇਗ ਸਿੰਘ ਨੇ ਆਪਣਾ ਕਰੋੜਾਂ ਦਾ ਕਾਰੋਬਾਰ ਛੱਡ ਹੁਣ ਆਪਣਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਗਾਉਣ ਦਾ ਫੈਸਲਾ ਕਰ ਲਿਆ ਹੈ। ਸੁਬੇਗ ਸਿੰਘ ਵੱਲੋਂ ਏਮਜ਼ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਮੁਫ਼ਤ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਰੋਜ਼ਾਨਾ ਕਰੀਬ ਦੱਸ ਹਜ਼ਾਰ ਰੁਪਏ ਦੇ ਕਰੀਬ ਖ਼ਰਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲੰਗਰ ਪ੍ਰਥਾ ਨੂੰ ਲਗਾਤਾਰ ਜਾਰੀ ਰੱਖਣ ਲਈ ਜਲਦ ਹੀ ਉਹ ਅਜਿਹੇ ਵਿਅਕਤੀਆਂ ਦੀ ਕਮੇਟੀ ਬਣਾਉਣਗੇ ਜੋ ਉਨ੍ਹਾਂ ਦੇ ਜਾਣ ਮਗਰੋਂ ਵੀ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਣਗੇ।