ਬਦਮਾਸ਼ਾਂ ਨਾਲ ਲੋਹਾ ਲੈਣ ਵਾਲੀ ਕੁਸੁਮ ਨੂੰ ਸਰਕਾਰ ਨੇ ਇੱਕ ਲੱਖ ਦਾ ਚੈੱਕ ਦੇ ਕੇ ਕੀਤਾ ਸਮਨਾਨਿਤ - ਜਲੰਧਰ ਦੀ ਕੁਸੁਮ
ਜਲੰਧਰ: ਮੋਬਾਈਲ ਟੈਲੀਫੋਨ ਖੋਹ ਕੇ ਭੱਜਣ ਵਾਲੇ ਬਦਮਾਸ਼ਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਵਾਲੀ ਕੁਸੁਮ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਹੈ। ਕੁਸੁਮ ਦੀ ਬਹਦੁਰੀ ਲਈ ਸਰਕਾਰ ਨੇ ਉਸ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕਰਕੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਕੁਸੁਮ ਨੂੰ ਉਸ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਇਹ ਚੈੱਕ ਭੇਂਟ ਕੀਤਾ ਹੈ।