ਕੁੰਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਨਾਲ ਮਿਲ ਕੇ ਖੇਡ ਰਿਹਾ ਮੈਚ: ਸੁਖਬੀਰ - ਕਾਂਗਰਸ ਨਾਲ ਰਲ
ਜਲਾਲਾਬਾਦ: ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਪਹੁੰਚੇ ਜਿਥੇ ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਹੰਸਰਾਸ ਜੋਸਨ ਕਾਂਗਰਸ ਛੱਡ ਅਕਾਲੀ ਦਲ ’ਚ ਸ਼ਾਮਲ ਹੋਏ ਜਿਹਨਾਂ ਦਾ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ। ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਬੋਲਦੇ ਕਿਹਾ ਕਿ ਉਹ ਇੱਕ ਫਰੌਡ ਬੰਦਾ ਹੈ ਜੋ ਕਾਂਗਰਸ ਨਾਲ ਰਲ ਮੈਚ ਖੇਡ ਰਿਹਾ ਹੈ। ਉਥੇ ਹੀ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਹੰਸਰਾਜ ਜੋਸਨ ਨੇ ਰਿਬਾ ਕਿ ਉਹ ਕਾਂਗਰਸ ਦੀਆਂ ਮਾੜੀਆਂ ਨੀਤੀਆ ਕਾਰਨ ਅਕਾਲੀ ਦਲ ’ਚ ਸ਼ਾਮਲ ਹੋਇਆ ਹੈ।