ਡਰਾਈਵਰ ਤੋਂ ਜਾਣੋਂ ਨਵੀਂ ਬੱਸ ਦੀਆਂ ਖੂਬੀਆਂ - ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੀਐੱਮ ਚਰਨਜੀਤ ਸਿੰਘ ਚੰਨੀ ਨੇ 58 ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ। ਨਵੀਂ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਸਰਕਾਰ ਵੱਲੋਂ 842 ਬੱਸਾਂ ਚਲਾਈਆਂ ਜਾਣਗੀਆਂ। ਇਸ ਬੱਸ ’ਚ ਮਹਿਲਾਵਾਂ ਦੀ ਸੁਰੱਖਿਆਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਨਾਲ ਹੀ ਬੱਸ ਦੀਆਂ ਸੀਟਾਂ ਬਹੁਤ ਆਰਾਮਦਾਇਕ ਹਨ। ਡਰਾਈਵਰ ਸੀਟ ਨੂੰ ਕਾਫੀ ਆਰਾਮਦਾਇਕ ਬਣਾਇਆ ਗਿਆ ਹੈ। ਬੱਸ ’ਚ ਸਵਾਰੀਆਂ ਦੇ ਲਈ 52 ਸੀਟਾਂ ਹਨ।