ਆਮ ਆਦਮੀ ਪਾਰਟੀ ਨੇ ਮੇਰੇ ਨਾਲ ਕੀਤਾ ਧੋਖਾ- ਡਾ. ਕੰਵਲਜੀਤ ਸਿੰਘ - ਪੰਜਾਬ ਵਿਧਾਨ ਸਭਾ ਚੋਣਾਂ 2022
ਗੁਰਦਾਸਪੁਰ: ਆਮ ਆਦਮੀ ਪਾਰਟੀ ਦੇ ਪੁਰਾਣੇ ਨੇਤਾ ਡਾ ਕੰਵਲਜੀਤ ਸਿੰਘ ਆਪ ਵਲੋਂ ਟਿਕਟ ਨਾ ਮਿਲਣ ਤੇ ਕਿਸਾਨੀ ਝੰਡੇ ਥੱਲੇ ਚੋਣ ਮੈਦਾਨ ਚ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਚੋਣ ਮੈਦਾਨ ’ਚ ਉਤਰੇ ਹਨ। ਉੱਥੇ ਹੀ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਆਪ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਕਿਉਕਿ ਕਈ ਸਾਲਾਂ ਤੋਂ ਉਹ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ’ਚ ਲੱਗੇ ਸਨ ਅਤੇ ਹਲਕਾ ਕਾਦੀਆ ਅਤੇ ਹਰਗੋਬਿੰਦਪੁਰ ਦੀ ਜਿੰਮੇਵਾਰੀ ਉਨ੍ਹਾਂ ਨੇ ਆਪ ਨਿਭਾਈ ਸੀ।ਪਰ ਉਨ੍ਹਾਂ ਨੂੰ ਪਾਰਟੀ ਵੱਲੋਂ ਨਕਾਰਿਆ ਗਿਆ। ਪਰ ਹੁਣ ਉਹ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰ ਹਨ ਅਤੇ ਲੋਕਾਂ ਦਾ ਉਨ੍ਹਾਂ ਨੂੰ ੲੱਡਾ ਸਮਰਥਨ ਮਿਲ ਰਿਹਾ ਹੈ।