ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਦਾ ਅੰਮ੍ਰਿਤਸਰ ਦੇ ਗੁਮਟਾਲਾ 'ਚ ਸਸਕਾਰ - ਕਿਸਾਨੀ ਸੰਘਰਸ਼ ਦੇ ਘੋਲ
ਅੰਮ੍ਰਿਤਸਰ: ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਦੀ ਵਿਰਸਾ ਵਿਹਾਰ 'ਚ ਚੱਲ ਰਹੇ ਸਮਾਗਮ 'ਚ ਸਪੀਚ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਦੇ ਗੁਮਟਾਲਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਦਾਤਾਰ ਸਿੰਘ 32 ਕਿਸਾਨ ਜਥੇਬੰਦੀਆਂ ਦੇ ਮੈਂਬਰਾਂ 'ਚ ਵੀ ਸ਼ਾਮਲ ਸੀ। ਕਿਸਾਨ ਆਗੂ ਦਾਤਾਰ ਸਿੰਘ ਦੀ ਅੰਤਿਮ ਵਿਦਾਈ ਮੌਕੇ ਕਈ ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਦਾਤਾਰ ਸਿੰਘ ਦਾ ਸਸਕਾਰ ਉਨ੍ਹਾਂ ਦੇ ਬੇਟੇ ਅਤੇ ਬੇਟੀ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਦਾਤਾਰ ਸਿੰਘ ਦੀ ਮੌਤ ਨਾਲ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਹੈ ਪਰ ਕਿਸਾਨੀ ਸੰਘਰਸ਼ ਦੇ ਘੋਲ 'ਚ ਆਪਣਾ ਯੋਗਦਾਨ ਰੱਖਣਗੇ।