ਕਿਰਨ ਖੇਰ ਨੇ ਕਾਂਗਰਸ ਪਾਰਟੀ 'ਤੇ ਕੀਤਾ ਜਵਾਬੀ ਹਮਲਾ - ਲੋਕ ਸਭਾ ਮੈਂਬਰ ਕਿਰਨ ਖੇਰ
ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਮਾਂਹਾਮਾਰੀ ਦੌਰਾਨ ਸਿਆਸਤਦਾਨਾਂ ਵੱਲੋਂ ਸਿਆਸਤ ਵੀ ਜਾਰੀ ਹੈ। ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਅਤੇ ਕਾਂਗਰਸ ਪਾਰਟੀ ਵਿੱਚਕਾਰ ਸ਼ਬਦੀ ਜੰਗ ਜਾਰੀ ਹੈ। ਕਾਂਗਰਸ ਨੇ ਟਵੀਟਰ ਰਾਹੀ ਕਿਰਨ ਖੇਰ ਦੇ ਇਸ ਸਕੰਟ ਦੀ ਘੜੀ ਵਿੱਚ ਵੀ ਸ਼ਹਿਰ ਪ੍ਰਤੀ ਗੈਰ ਜ਼ਿੰਮੇਵਾਰੀ ਵਰਤਣ ਦੇ ਇਲਜ਼ਾਮ ਲਗਾਏ ਸਨ। ਇਸ ਦਾ ਜਵਾਬ ਕਿਰਨ ਖੇਰ ਨੇ ਇੱਕ ਵੀਡੀਓ ਜਾਰੀ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹੀ ਹਨ ਅਤੇ ਇਸ ਸਕੰਟ ਦੇ ਸਮੇਂ ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਨੂੰ ਇਸ ਸਮੇਂ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ।