ਅਵਾਰਾ ਪਸ਼ੂਆਂ ਦਾ ਹੱਲ ਇੱਕਲਿਆਂ ਸਰਕਾਰ ਨਹੀਂ ਕਰ ਸਰੇਗੀ, ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ: ਕਿੱਕੀ ਢਿੱਲੋਂ
ਅਮਰੀਕਨ ਢੱਠਿਆਂ ਨਾਲ ਕਿਸਾਨਾਂ ਦੀ ਫ਼ਸਲਾਂ ਖ਼ਰਾਬ ਹੁੰਦੀਆਂ ਹਨ। ਇਸ ਤੋਂ ਇਲਾਵਾ ਸੜਕਾਂ 'ਤੇ ਪਸ਼ੂਆਂ ਕਾਰਨ ਮੌਤਾਂ ਨੂੰ ਖ਼ਤਮ ਕਰਨ ਲਈ ਅਮਨ ਅਰੋੜਾ ਨੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸਲਾਟਰ ਹਾਊਸ ਵਿੱਚ ਭੇਜੇ ਜਾਣ ਦੇ ਉੱਤੇ ਸਦਨ ਵਿੱਚ ਕਾਫ਼ੀ ਹੰਗਾਮਾ ਕੀਤਾ, ਜਿਸ 'ਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਦੇਸ਼ ਹੈ। ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਕਿਸੇ ਦੇ ਧਾਰਮਿਕ ਭਾਵਨਾਵਾਂ ਭੜਕਣ ਤੇ ਆਵਾਰਾ ਪਸ਼ੂਆਂ ਦਾ ਹੱਲ ਸਰਕਾਰ ਇਕੱਲਿਆਂ ਨਹੀਂ ਕਰ ਸਕਦੀ, ਇਸ ਲਈ ਸਮਾਜ ਦੇ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ।