ਜਲੰਧਰ ਚ ਦਿਨ ਦਿਹਾੜੇ ਵਪਾਰੀ ਦੇ ਕਰਿੰਦੇ ਤੋਂ ਲੁੱਟੇ ਲੱਖਾਂ ਰੁਪਏ - ਕਰਿੰਦੇ ਨੂੰ ਕੀਤਾ ਅਗਵਾਹ
ਜਲੰਧਰ: ਦਾਲਾਂ ਦੇ ਵਪਾਰੀ ਦੇ ਕਰਿੰਦੇ ਤੋਂ ਢਾਈ ਲੱਖ ਰੁਪਏ ਦੀ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਪੁਲਿਸ ਸ਼ੱਕੀ ਤੌਰ ’ਤੇ ਦੇਖ ਰਹੀ ਹੈ। ਜਾਣਕਾਰੀ ਅਨੁਸਾਰ ਵਪਾਰੀ ਦਾ ਕਰਿੰਦਾ ਪੰਜਾਬ ਨੈਸ਼ਨਲ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਗਿਆ ਸੀ ਕਿ ਰਸਤੇ ’ਚ ਉਸ ਨੂੰ 2 ਨੌਜਵਾਨ ਅਗਵਾਹ ਕਰ ਲੈ ਜਾਂਦੇ ਹਨ ਤੇ ਉਸ ਤੋਂ ਪੈਸੇ ਖੋਹ ਲੈਂਦੇ ਹਨ। ਮੌਕੇ ’ਤੇ ਪੁੱਜੇ ਏ ਸੀ ਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ ਕਿਉਂਕਿ ਕਿਸੇ ਹੋਰ ਵਿਅਕਤੀ ਨੇ ਇਸ ਦੇ ਫੋਨ ਤੋਂ ਮਾਲਿਕ ਨੂੰ ਫੋਨ ਕੀਤਾ ਅਤੇ ਉਸ ਨੂੰ ਇਸ ਦੇ ਅਗਵਾ ਹੋਣ ਬਾਰੇ ਜਾਣਕਾਰੀ ਦਿੱਤੀ ਜਿਸ ਦਾ ਜਾਂਚ ਚੱਲ ਰਹੀ ਹੈ।