ਜਲੰਧਰ: ਸਕੂਲ ਬੰਦ ਹੋਣ ਤੋਂ ਬਾਅਦ ਬੱਚੇ ਨੇ ਬਣਾਈ ਕੋਰੋਨਾ ਵਾਇਰਸ 'ਤੇ ਵੈੱਬਸਾਈਟ - ਜਲੰਧਰ ਤੋਂ ਖ਼ਬਰ
ਜਲੰਧਰ ਦੇ ਰਹਿਣ ਵਾਲੇ ਇੱਕ ਛੋਟੇ ਬੱਚੇ ਨੇ ਕੋਰੋਨਾ ਵਾਇਰਸ ਉੱਤੇ ਇੱਕ ਵੈੱਬ ਸਾਈਟ ਬਣਾਈ ਹੈ। ਇਸ ਦੇ ਨਾਲ ਮੇਦਾਨਸ਼ ਨੇ ਦੱਸਿਆ ਕਿ ਇਸ ਵੈੱਬ ਸਾਈਟ ਵਿੱਚ ਉਸ ਦੇ ਪਿਤਾ ਨੇ ਬਣਾਉਣ ਵਿੱਚ ਮਦਦ ਕੀਤੀ ਸੀ। ਇਸ ਵੈੱਬ ਸਾਈਟ ਵਿੱਚ ਕੋਰੋਨਾ ਦੀ ਸਾਰੀ ਜਾਣਕਾਰੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਕੂਲਾਂ ਤੋਂ ਛੁੱਟੀਆਂ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਕੋਰੋਨਾ ਵਾਇਰਸ ਉੱਤੇ ਸਾਈਟ ਬਣਾਉਣ ਦਾ ਖ਼ਿਆਲ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਮੁਕੰਮਲ ਕੀਤਾ।