AAP CM ਚਿਹਰਾ: ਪੱਤਰਕਾਰਾਂ ਨੇ ਕੇਜਰੀਵਾਲ ਅੱਗੇ ਲਾਈ ਤਿੱਖੇ ਸਵਾਲਾਂ ਦੀ ਕਤਾਰ - ਪਾਰਟੀ ਦੇ ਸੀਐਮ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਬਣਾਉਣ ਲਈ ਨਵਾਂ ਫਾਰਮੂਲਾ ਅਪਣਾਇਆ ਹੈ। ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਹੈ ਕਿ ਲੋਕਾਂ ਦੀ ਪਸੰਦ (AAP to hold survey for its cm candidate) ਨਾਲ ਹੀ ਪਾਰਟੀ ਦੇ ਸੀਐਮ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਨੰਬਰ (70748 70748) ਜਾਰੀ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਲੋਕ ਹੀ ਤੈਅ ਕਰ ਕਿ ਪੰਜਾਬ ਵਿੱਚ ਕੌਣ ਸੀਐੱਮ ਹੋਵੇ। ਆਪ ਵਿੱਚੋਂ ਕਿਸ ਨੂੰ ਆਗੂ ਨੂੰ ਇਹ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਇਸ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੇ ਕੇਜਰੀਵਾਲ ਨੂੰ ਕਾਫ਼ੀ ਤਿੱਖੇ ਸੁਆਲ ਕੀਤੇ।