ਲਵਲੀ ਯੂਨੀਵਰਸਿਟੀ ਦੀ ਵਿਦਿਆਰਥਣ ਨਿਕਲੀ ਕੋਰੋਨਾ ਪੌਜ਼ੀਟਿਵ - ਡਾਕਟਰ ਸੰਦੀਪ ਧਵਨ
ਕਪੂਰਥਲਾ: ਐੱਲਪੀਯੂ ਯੂਨੀਵਰਸਿਟੀ ਦੀ ਸ਼ਨੀਵਾਰ ਸ਼ਾਮ ਨੂੰ ਕੋਰੋਨਾ ਪੌਜ਼ੀਟਿਵ ਆਈ ਵਿਦਿਆਰਥਣ ਦੀ ਹਾਲਤ ਠੀਕ ਹੈ। ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਜਿੱਥੇ ਉਸ ਦਾ ਸਮੇ ਸਮੇ 'ਤੇ ਚੈਕਅਪ ਕੀਤਾ ਜਾ ਰਿਹਾ ਹੈ। ਡਾਕਟਰ ਸੰਦੀਪ ਧਵਨ ਨੇ ਕਿਹਾ ਕਿ ਇਹ ਲੜਕੀ ਫਗਵਾੜਾ ਦੇ ਸਿਵਲ ਹਸਪਤਾਲ 'ਚ ਕੁਆਰੰਟਾਈਨ ਸੀ ਤੇ ਸ਼ੁੱਕਰਵਾਰ ਨੂੰ ਹੀ ਇਸ ਦੇ ਸੈਂਪਲ ਲਏ ਗਏ ਸਨ। ਰਿਪੋਰਟ ਆਉਣ ਉਪਰੰਤ ਇਹ ਲੜਕੀ ਕੋਰੋਨਾ ਪੌਜ਼ਿਟਿਵ ਪਾਈ ਗਈ। ਇਸ ਤੋਂ ਇਲਾਵਾ ਐੱਲਪੀਯੂ 'ਚ ਇਸ ਵਿਦਿਆਰਥਣ ਦੇ ਸੰਪਰਕ 'ਚ ਆਉਣ ਵਾਲੇ ਵਿਦਿਆਰਥੀਆਂ ਦਾ ਪਤਾ ਲਾਉਣ ਲਈ ਯੂਨੀਵਰਸਿਟੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।