ਜੁਨੇਜਾ ਨੇ ਕਾਂਗਰਸੀ ਵਰਕਰ ਬੌਬੀ ਸਿਰਸੋਵਾਲ 'ਤੇ ਲਾਏ ਠੱਗੀਆਂ ਮਾਰਨ ਦੇ ਇਲਜ਼ਾਮ - ਮੁੱਖ ਮੰਤਰੀ ਕੈਪਟਨ ਅਮਰਿੰਸਰ ਸਿੰਘ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਾਂਗਰਸੀ ਵਰਕਰ ਵਰਿੰਦਰ ਕੁਮਾਰ ਬੌਬੀ ਸਿਰਸਵਾਲ 'ਤੇ ਲੋਕਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਸਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਨਾਂ 'ਤੇ ਠੱਗੀਆਂ ਮਾਰਨ ਦਾ ਇਲਜ਼ਾਮ ਲਗਾਇਆ ਹੈ। ਇਸ ਮੌਕੇ ਪੀੜਤ ਸ਼ਵਿੰਦਰ ਸਿੰਘ ਚੱਡਾ ਨੇ ਵੀ ਕਿਹਾ ਕਿ ਬੌਬੀ ਨੇ ਉਨ੍ਹਾਂ ਦੀ ਧੀ ਨੂੰ ਤਰੱਕੀ ਦਵਾਉਣ ਲਈ 12 ਲੱਖ ਦੀ ਠੱਗੀ ਮਾਰੀ ਹੈ।