ਰੋਜ਼ਗਾਰ ਮੇਲੇ ਤੋਂ ਬੇਰੁਜ਼ਗਾਰ ਮੁੜੇ ਖ਼ਾਲੀ ਹੱਥ - employment fair
ਘਰ-ਘਰ ਰੋਜ਼ਗਾਰ ਮੁਹਿੰਮ ਦੇ ਤਹਿਤ ਚੰਡੀਗੜ੍ਹ ਗਰੁੱਪ ਆਫ ਕਾਲਜ ਸੀਜੀਸੀ ਲਾਂਡਰਾਂ ਦੇ ਵਿੱਚ ਰੁਜ਼ਗਾਰ ਮੇਲਾ ਕਰਵਾਇਆ ਗਿਆ ਜਿੱਥੇ ਵੱਡੀ ਤਾਦਾਦ ਦੇ ਵਿੱਚ ਦੂਰੋਂ ਦੂਰੋਂ ਨੌਜਵਾਨ ਨੌਕਰੀ ਦੀ ਚਾਹਤ ਵਿੱਚ ਪਹੁੰਚੇ। ਮੇਲੇ ਦਾ ਉਦਘਾਟਨ ਕਰਨ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਪਹੁੰਚੇ ਜਿਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਹਰ ਵਾਅਦਾ ਪੂਰਾ ਹੋਵੇਗਾ, ਉਹ ਭਾਵੇਂ ਸਮਾਰਟਫੋਨ ਦਾ ਹੋਵੇ ਜਾ ਹੋਰ ਕੋਈ ਵੀ ਵਾਅਦਾ ਹੋਵੇ। ਪਰ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਅਸਲੀਅਤ ਜਾਣ ਕੇ ਪਤਾ ਚੱਲਿਆ ਕਿ ਅੱਠਵੀਂ ਦਸਵੀਂ ਬਾਰ੍ਹਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੱਕ ਦੇ ਨੌਜਵਾਨ ਨੌਕਰੀ ਤਾਂ ਲੈਣ ਆਏ ਪਰ ਜ਼ਿਆਦਾਤਰ ਨੂੰ ਹੱਥ ਖਾਲੀ ਹੀ ਮੁੜਨਾ ਪਿਆ।