ਦੇਸ਼ ਭਰ 'ਚ ਸ਼ੁਰੂ ਹੋਈ ਜੇ.ਈ.ਈ. ਦੀ ਪ੍ਰੀਖਿਆ - JEE examination
ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਅੱਜ ਦੇਸ਼ ਭਰ 'ਚ ਜੇ.ਈ.ਈ. ਮੇਨ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ, ਜੋ 6 ਸਤੰਬਰ ਤੱਕ ਚੱਲੇਗੀ। ਅੰਮ੍ਰਿਤਸਰ 'ਚ ਵੀ ਜੇ.ਈ.ਈ. ਮੇਨ ਦੇ ਵਿਦਿਆਰਥੀ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰੀਖਿਆ ਦੇਣ ਪਹੁੰਚੇ। ਜਾਣਕਾਰੀ ਮੁਤਾਬਕ ਸਰਕਾਰ ਦੇ ਦਿਸ਼ਾ-ਨਿਰਦੇਸ਼ ਦੇ ਚੱਲਦੇ ਹਰ ਵਿਦਿਆਰਥੀ ਦੇ ਮੂੰਹ 'ਤੇ ਮਾਸਕ ਲੱਗੇ ਹੋਏ ਸਨ ਅਤੇ ਸੈਨੇਟਾਈਜ਼ ਵੀ ਹਰ ਕਿਸੇ ਦੇ ਕੋਲ ਉਪਲੱਬਧ ਸੀ। ਸਮਾਜਿਕ ਦੂਰੀ ਦਾ ਵੀ ਖਿਆਲ ਰੱਖਦੇ ਹੋਏ ਪ੍ਰੀਖਿਆ ਕਰਵਾਈ ਗਈ। ਵਿਦਿਆਰਥੀਆਂ ਦੇ ਮੁਤਾਬਕ ਇਨ੍ਹਾਂ ਪ੍ਰੀਖਿਆ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਹੈ ਪਰ ਉਹ ਖ਼ੁਸ਼ ਹਨ ਕਿ ਉਨ੍ਹਾਂ ਦੇ ਪੇਪਰ ਹੋ ਰਹੇ ਹਨ ਕਿਉਂਕਿ ਉਹ ਪੇਪਰ ਦੀ ਤਿਆਰੀ ਵੀ ਲਗਾਤਾਰ ਕਰ ਰਹੇ ਸਨ।