ਜਨਮ ਅਸ਼ਟਮੀ 'ਤੇ ਕੋਰੋਨਾ ਦਾ ਅਸਰ, ਸ਼ਰਧਾਲੂ ਦਰਵਾਜ਼ੇ ਤੋਂ ਹੀ ਮੱਥਾ ਟੇਕ ਕੇ ਮੁੜੇ - ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
ਚੰਡੀਗੜ੍ਹ: ਦੇਸ਼ ਭਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਇਸ ਵਾਰ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਐਂਟਰੀ ਬੰਦ ਕੀਤੀ ਗਈ ਹੈ। ਹਰ ਸਾਲ ਜਨਮ ਅਸ਼ਟਮੀ ਵਾਲੇ ਦਿਨ ਸੈਕਟਰ 20 ਦੇ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਹੁੰਦੀ ਹੈ ਪਰ ਇਸ ਵਾਰ ਇੱਥੋਂ ਦੇ ਦਰਵਾਜੇ ਬੰਦ ਰੱਖੇ ਗਏ ਹਨ। ਸ਼ਰਧਾਲੂ ਮੰਦਰ ਦੇ ਦਰਵਾਜ਼ੇ ਤੋਂ ਹੀ ਮੱਥਾ ਟੇਕ ਕੇ ਵਾਪਸ ਜਾ ਰਹੇ ਹਨ, ਜਿਸ ਕਰਕੇ ਸ਼ਰਧਾਲੂ ਮਾਯੂਸ ਨਜ਼ਰ ਆਏ। ਇਸ ਬਾਰੇ ਮੰਦਰ ਦੇ ਸੇਵਾਦਾਰ ਅੰਸੁਲ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਦੇ ਕਰਕੇ ਇਸ ਵਾਰ ਮੰਦਰ ਦੇ ਵਿੱਚ ਐਂਟਰੀ ਬੰਦ ਕੀਤੀ ਗਈ ਹੈ। ਸ਼ਰਧਾਲੂ ਗੇਟ 'ਤੇ ਹੀ ਆ ਕੇ ਪ੍ਰਸ਼ਾਦ ਗ੍ਰਹਿਣ ਕਰ ਰਹੇ ਹਨ ਅਤੇ ਆਪਣਾ ਚੜ੍ਹਾਵਾ ਚੜ੍ਹਾ ਰਹੇ ਹਨ।