ਬਠਿੰਡਾ 'ਚ ਜਨ ਸ਼ਕਤੀ ਪਾਰਟੀ ਕਰੇਗੀ ਸਰਕਾਰ ਖਿਲਾਫ ਰੋਸ ਧਰਨਾ - bathinda news
ਲਾਲ ਲਕੀਰ ਦਾ ਮਾਮਲਾ ਸੰਨ 1960 ਦੇ ਕਰੀਬ ਗਰਮਾਇਆ ਸੀ, ਜਿਸ ਤੋਂ ਬਾਅਦ ਪਿੰਡਾਂ ਦੇ ਵਿੱਚ ਫਿਰਨੀ ਦੇ ਅੰਦਰ ਆਉਣ ਵਾਲੇ ਮਕਾਨਾਂ ਦੀ ਅਸਲ ਮਲਕੀਅਤ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਜੋ ਸਰਕਾਰ ਅਧੀਨ ਆਉਂਦੀ ਸੀ, ਜਿਸ ਤੋਂ ਬਾਅਦ ਸਰਕਾਰਾਂ ਆਈਆਂ ਤੇ ਗਈਆਂ ਪਰ ਮਸਲਾ ਜਿਉਂ ਦਾ ਤਿਉਂ ਰਹਿਆ। ਜਿਸ ਨੂੰ ਲੈ ਕੇ ਬਠਿੰਡਾ ਦੇ ਸਰਕਟ ਹਾਊਸ ਦੇ ਵਿਚ ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗੈਰੀ ਵੱਲੋਂ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਬੈਠਕ ਕੀਤੀ ਗਈ। ਉਨ੍ਹਾਂ ਕਿਹਾ ਹੈ ਕਿ ਲਾਲ ਲਕੀਰ ਨੂੰ ਖਤਮ ਕਰਨ ਦੇ ਲਈ ਲੋਕ ਜਨ ਸ਼ਕਤੀ ਪਾਰਟੀ ਜ਼ਮੀਨੀ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਲੜਾਈ ਲੜ ਰਹੀ ਹੈ।