ਜਲੰਧਰ 'ਚ ਅਕਾਲੀ ਦਲ ਦਾ ਰੋਸ ਪ੍ਰਦਰਸ਼ਨ - seed scam
ਜਲੰਧਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਤੇ ਵੱਖ-ਵੱਖ ਮੁੱਦਿਆ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕਿਸਾਨਾਂ 'ਤੇ ਪੈ ਰਿਹਾ ਵਾਧੂ ਬੋਝ, ਗਰੀਬ ਪਰਿਵਾਰਾਂ ਦੇ ਕੱਟੇ ਨੀਲੇ ਕਾਰਡ ਮੁੜ ਬਣਵਾਉਣ, ਰਾਸ਼ਨ ਘੋਟਾਲਾ, ਸ਼ਰਾਬ ਘੋਟਾਲਾ, ਰੇਤ ਘੋਟਾਲਾ, ਬੀਜ ਘੁਟਾਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਹ ਰੋਸ ਧਰਨੇ ਜਲੰਧਰ ਦੇ ਮਕਸੂਦਾਂ ਚੌਕ, ਸੋਢਲ ਚੌਕ, ਦੁਆਬਾ ਚੌਕ, ਕਿਸ਼ਨਪੁਰਾ ਚੌਕ, ਲੰਮਾ ਪਿੰਡ ਚੌਕ, ਪਠਾਨਕੋਟ ਚੌਕ, ਗੁਰੂ ਨਾਨਕਪੁਰਾ,ਰਾਮਾ ਮੰਡੀ ਚੌਕ, ਕਾਕੀ ਪਿੰਡ, ਨੰਗਲ ਸ਼ਾਮਾਂ ਚੌਕ,ਕੰਪਨੀ ਬਾਗ, ਰਵਿਦਾਸ ਚੌਕ, ਬਬਰੀਕ ਚੌਕ, ਮਿੱਠੂ ਬਸਤੀ, ਕਪੂਰਥਲਾ ਰੋਡ, ਵਰਕਸ਼ਾਪ ਚੌਕ ਆਦਿ ਥਾਵਾਂ 'ਤੇ ਦਿੱਤੇ ਗਏ। ਇਹ ਪ੍ਰਦਰਸ਼ਨ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਕੀਤਾ ਗਿਆ।