ਜਲੰਧਰ ਪੁਲਿਸ ਨੇ ਇੱਕ ਰੈਸਟੋਰੈਂਟ 'ਚ ਚੱਲਦੇ ਹੁਕਾ ਬਾਰ 'ਤੇ ਮਾਰਿਆ ਛਾਪਾ, 14 ਲੋਕਾਂ ਨੂੰ ਕੀਤਾ ਕਾਬੂ - hookah bar
ਜਲੰਧਰ: ਸ਼ਹਿਰ ਦੇ ਅਰਬਨ ਸਟੇਟ ਇਲਾਕੇ ਵਿੱਚ ਪੁਲਿਸ ਨੇ ਇੱਕ ਰੈਸਟੋਰੈਨਟ ਵਿੱਚ ਛਾਪਾ ਮਾਰ ਕੇ ਹੁਕਾ ਬਾਰ ਵਿੱਚੋਂ 14 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਡੀਸੀਪੀ (ਜਾਂਚ) ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਾਨ ਮਿਲੀ ਸੀ ਕਿ ਸ਼ਹਿਰ ਦੇ ਇੱਕ ਨਿੱਜੀ ਰੈਸਟੋਰੈਂਟ 'ਚ ਹੁਕਾ ਬਾਰ ਚੱਲ ਰਹੀ ਹੈ ਅਤੇ ਪੁਲਿਸ ਨੇ ਫੌਰੀ ਛਾਪਾ ਮਾਰਿਆ ਤੇ ਉੱਥੋਂ ਹੁਕੇ ਆਦਿ ਵੀ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਫੜ੍ਹੇਗੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।