ਮਾਲਕ ਘਰ ਚੋਰੀ ਕਰਨ ਵਾਲਾ ਨੌਕਰ ਗ੍ਰਿਫਤਾਰ - ਸੋਨੇ ਦੀਆਂ ਮੁੰਦਰੀਆਂ
ਜਲੰਧਰ: ਜ਼ਿਲ੍ਹੇ ’ਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਵੈਸਟ ਦੀ ਪੁਲਿਸ ਨੇ ਇੱਕ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਚੋਰੀ ਕੀਤੇ ਹੋਏ 2 ਲੱਖ ਰੁਪਏ ਦੀ ਨਕਦੀ ਤੇ 2 ਸੋਨੇ ਦੀਆਂ ਮੁੰਦਰੀਆਂ ਬਰਾਮਦ ਕੀਤੀਆਂ ਗਈਆਂ ਹਨ। ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਨੇ ਦੱਸਿਆ ਕਿ ਅਨੂਪ ਕੁਮਾਰ ਦਾ ਨੌਕਰ ਪਵਨ ਕੁਮਾਰ ਆਪਣੇ ਮਾਲਕ ਦੇ ਘਰੋਂ ਇੱਕ ਬੈਗ ਜਿਸ ਵਿੱਚ 2 ਲੱਖ ਰੁਪਏ ਕੈਸ਼ ਤੇ 2 ਸੋਨੇ ਦੀਆਂ ਮੁੰਦਰੀਆਂ ਸਨ ਚੋਰੀ ਕਰਕੇ ਲੈ ਗਿਆ ਸੀ ਜਿਸ ’ਤੇ ਕਾਰਵਾਈ ਕਰਦੇ ਉਸ ਨੂੰ ਕਾਬੂ ਕਰ ਲਿਆ ਹੈ।