ਚੋਰੀ ਕੀਤੇ ਐਲੂਮੀਨੀਅਮ ਦੇ ਦਰਵਾਜ਼ੇ ਤੇ ਸਿਲੰਡਰ ਸਮੇਤ 1 ਗ੍ਰਿਫ਼ਤਾਰ - ਐਲੂਮੀਨੀਅਮ ਦੇ ਦਰਵਾਜ਼ਾ
ਜਲੰਧਰ: ਜਲੰਧਰ ਦੇ ਥਾਣਾ ਪੰਜ ਦੀ ਪੁਲਿਸ (Jalandhar police station five) ਨੇ ਇੱਕ ਚੋਰ ਨੂੰ ਐਲੂਮੀਨੀਅਮ ਦੇ ਦਰਵਾਜ਼ਾ ਅਤੇ ਸਿਲੰਡਰ ਸਣੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਚੋਰੀ ਦਾ ਮੁਕੱਦਮਾ ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਦਰਜ ਹੈ। ਜਿਸਦੇ ਵਿੱਚ ਇਨ੍ਹਾਂ ਦਾ ਪਹਿਲਾ ਸਾਥੀ ਜੋ ਕਿ ਗ੍ਰਿਫ਼ਤਾਰ ਕੀਤਾ ਹੋਇਆ ਹੈ। ਹੁਣ ਦੂਸਰੇ ਦੋਸ਼ੀ ਨੂੰ ਇਤਲਾਹੀ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਪਛਾਣ ਗੋਵਿੰਦਾ ਪੁੱਤਰ ਲਾਛੀ ਵਾਸੀ ਮੋਚੀ ਮਹੱਲਾ ਦੇ ਵਜੋਂ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਹੁਣ ਹਿਰਾਸਤ ਵਿੱਚ ਲੈ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।