ਜਲੰਧਰ: ਪੰਜਾਬ ਪੁਲਿਸ ਦੇ ਹੱਥੇ ਚੜ੍ਹੇ 2 ਨਸ਼ਾ ਤਸਕਰ - ਪੰਜਾਬ ਪੁਲਿਸ ਦੇ ਹੱਥੇ ਚੜ੍ਹੇ 2 ਨਸ਼ਾ ਤਸਕਰ
ਜਲੰਧਰ ਕਮਿਸ਼ਨਰ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਦੇ ਤਹਿਤ 2 ਹੋਰ ਲੋਕਾਂ ਨੂੰ 2500 ਨਸ਼ੀਲੇ ਕੈਪਸੂਲ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਜਲੰਧਰ ਦੇ ਡੀਸੀਪੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਨਸ਼ੇ ਦੇ ਕੈਪਸੂਲ ਸਹਿਤ ਗ੍ਰਿਫ਼ਤਾਰ ਕੀਤਾ ਸੀ, ਜਿਸ ਦਾ ਰਿਮਾਂਡ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਦਮਪੁਰ ਦੇ ਇੱਕ ਵਿਅਕਤੀ ਤੋਂ ਨਸ਼ੇ ਦੇ ਕੈਪਸੂਲ ਲੈ ਕੇ ਆਉਦਾ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਫੜ ਲਿਆ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।