ਜਲੰਧਰ ਨਗਰ ਨਿਗਮ ਦੀਆਂ ਗੱਡੀਆਂ ਤੇਲ ਲਈ ਤਰਸੀਆਂ - ਵੱਡੀ ਲਾਪਰਵਾਹੀ
ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਇਆ ਹੈ ਜਿਥੇ ਨਗਰ ਨਿਗਮ ਦੀਆਂ ਗੱਡੀਆਂ ਸ਼ਹਿਰ ਦੀ ਸਫਾਈ ਕਰਨ ਲਈ ਤੇਲ ਦਾ ਇਤਜ਼ਾਰ ਕਰਦੀਆਂ ਰਹੀਆਂ। ਨਗਰ ਨਿਗਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਗੱਡੀਆਂ ਵਿਚ ਹਰ ਸ਼ੁੱਕਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਤੇਲ ਨਹੀਂ ਮਿਲਦਾ ਕਿਉਂਕਿ ਨਿਗਮ ਦੇ ਅਫਸਰ ਠੀਕ ਸਮੇਂ ਉਤੇ ਤੇਲ ਸਪਲਾਈ ਕਰਨ ਵਾਲੇ ਡੀਲਰ ਨੂੰ ਚੈਕ ਨਹੀਂ ਜਾਰੀ ਕਰਦੇ । ਜਿਸ ਕਰਕੇ ਉਹਨਾਂ ਦੀਆਂ ਗੱਡੀਆਂ ਇਥੇ ਹੀ ਖੜੀਆ ਤੇਲ ਪੈਣ ਦਾ ਇੰਤਜ਼ਾਰ ਕਰਦਿਆਂ ਹਨ ਅਤੇ ਜਿਸ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦਾ ਹੈ। ਉਹਨਾਂ ਕਿਹਾ ਕਿ ਸਾਡੀ ਸ਼ਾਮ ਤਕ ਡਿਊਟੀ ਹੈ ਜਿਸ ਕਾਰਨ ਉਹ ਸਵੇਰੇ 9 ਵਜੇ ਤੋਂ ਇਥੇ ਹੀ ਤੇਲ ਦੇ ਟੈਂਕਰ ਦਾ ਇੰਤਜ਼ਾਰ ਕਰ ਰਹੇ ਹਨ।