ਤਿਉਹਾਰਾਂ ਨੂੰ ਲੈ ਕੇ ਜਲੰਧਰ ਫਾਇਰ ਬ੍ਰਿਗੇਡ ਦੀ ਮੁਕੰਮਲ ਤਿਆਰੀ - ਫਾਇਰ ਬ੍ਰਿਗੇਡ ਦੀ ਮੁਕੰਮਲ ਤਿਆਰੀ
ਜਲੰਧਰ: ਸ਼ਹਿਰ ਵਿੱਚ ਤਿਉਹਾਰਾਂ ਦੀ ਤਿਆਰੀਆਂ ਨੂੰ ਲੈ ਕੇ ਜਿੱਥੇ ਲੋਕ ਆਪਣੇ ਘਰਾਂ ਦੇ ਖ਼ੁਸ਼ੀਆਂ ਲਈ ਤਿਆਰੀਆਂ ਵਿੱਚ ਲੱਗੇ ਹੋਏ ਹਨ। ਉਥੇ ਹੀ ਪ੍ਰਸ਼ਾਸਨ ਵੱਲੋਂ ਕਿਸੀ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਹੀਂ ਵਰਤੀ ਜਾ ਰਹੀ ਹੈ। ਜਲੰਧਰ ਅੱਗ ਬਝਾਊ ਦਸਤੇ ਵੱਲੋਂ ਵੀ ਹਰ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੂਰੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਫਾਇਰ ਅਫ਼ਸਰ ਵੀਕੇ ਭਗਤ ਨੇ ਦੱਸਿਆ ਕਿ ਨਿਧਾਰਤ ਥਾਵਾਂ 'ਤੇ ਪਹਿਲਾਂ ਹੀ ਗੱਡੀਆਂ ਖੜ੍ਹੀਆਂ ਕੀਤੀ ਜਾ ਚੁੱਕੀਆਂ ਹਨ ਅਤੇ ਸਾਰੇ ਸਟਾਫ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ।